ਸਾਊਥ ਏਸ਼ੀਅਨ ਮੌਂਟਰੀਅਲ ਵਾਸੀਆਂ ਲਈ ਘਰ ਤੋਂ ਦੂਰ ਬਣਿਆ ਇੱਕ ਘਰ
ਨਾਹੀਦ ਅਜ਼ੀਜ਼ ਨੇ ਆਪਣੇ ਪਤੀ ਸਮਦ ਰਜ਼ਾਕ ਅਤੇ ਆਪਣੀ ਧੀ ਨਿਕਿਤਾ ਦੇ ਨਾਲ ਮਿਲ ਕੇ ਮਹਾਂਮਾਰੀ ਦੇ ਦੌਰਾਨ ਦੱਖਣੀ ਏਸ਼ੀਆਈ ਮੌਂਟਰੀਅਲ ਵਾਸੀਆਂ ਲਈ ਵਧੇਰੇ ਥਾਂਵਾਂ ਦੀ ਲੋੜ ਦੇ ਮੱਦੇਨਜ਼ਰ ਮੇਸ਼ਨ ਚਾਏਸ਼ਾਏ ਖੋਲ੍ਹਿਆ।
ਇਹ ਉਸ ਵਿਚਾਰ ਨਾਲ ਸ਼ੁਰੂ ਹੋਇਆ ਸੀ ਕਿ ਹਰ ਕਿਸੇ ਲਈ ਚਾਹ 'ਤੇ ਇਕੱਠੇ ਹੋਣ ਲਈ ਇੱਕ ਟਿਕਾਣਾ ਹੋਵੇ।
ਨਾਹੀਦ ਅਜ਼ੀਜ਼ ਨੇ ਆਪਣੇ ਪਤੀ ਸਮਦ ਰਜ਼ਾਕ ਅਤੇ ਆਪਣੀ ਧੀ ਨਿਕਿਤਾ ਦੇ ਨਾਲ ਮਿਲ ਕੇ ਮਹਾਂਮਾਰੀ ਦੇ ਦੌਰਾਨ ਦੱਖਣੀ ਏਸ਼ੀਆਈ
ਮੌਂਟਰੀਅਲ ਵਾਸੀਆਂ ਲਈ ਵਧੇਰੇ ਥਾਂਵਾਂ ਦੀ ਲੋੜ ਦੇ ਮੱਦੇਨਜ਼ਰ ਮੇਸ਼ਨ ਚਾਏਸ਼ਾਏ ਖੋਲ੍ਹਿਆ।
ਨਾਹੀਦ ਨੇ ਕਿਹਾ, "ਮੈਂ ਪੂਰੇ ਪਰਿਵਾਰ ਨੂੰ ਸਵੇਰੇ ਸ਼ਾਮੀਂ ਚਾਹ ਪੀਂਦੇ ਦੇਖਦਿਆਂ ਵੱਡੀ ਹੋਈ ਹਾਂ। ਇਹ ਸਾਨੂੰ ਇੱਕ ਦੂਸਰੇ ਨਾਲ ਸਮਾਂ ਬਿਤਾਉਣ ਵਿਚ
ਮਦਦ ਕਰਦਾ ਹੈ"।
ਖਾਣੇ ਅਤੇ ਚਾਹ ਤੋਂ ਇਲਾਵਾ, ਇਸ ਰੈਸਟੋਰੈਂਟ ਵਿਚ ਓਪਨ ਮਾਈਕ ਨਾਈਟਸ ਤੋਂ ਲੈਕੇ ਭਾਈਚਾਰੇ ਦੇ ਕਲਾਕਾਰਾਂ ਲਈ ਜੈਮ ਸੈਸ਼ਨ ਤੱਕ, ਕਈ
ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਹੁੰਦਾ ਹੈ।
ਨਾਹੀਦ ਨੇ ਕਿਹਾ, "ਮੈਂ ਚਾਹੁੰਦੀ ਹਾਂ ਕਿ ਸਾਡੇ ਬੱਚਿਆਂ ਅਤੇ ਸਾਡੇ ਨੌਜਵਾਨਾਂ ਕੋਲ ਉਹ ਚੀਜ਼ ਹੋਵੇ ਜੋ ਸਾਡੇ ਕੋਲ ਨਹੀਂ ਸੀ ਜਦ ਅਸੀਂ ਇੱਥੇ ਆਏ
ਸੀ"।